Patient Education
Patient Handouts | Parent's Guides | Activity Sheets | Crest Consumer Site | History of Crest | Dental Health Month 2011
ਸਿਰਲੇਖ, ਜਡ਼੍ਹ ਨਾਲੀ ਦਾ ਇਲਾਜ

   
   
   
PDF

ਰੂਟ ਕਨਾਲ ਦੇ ਇਲਾਜ ਦੇ ਸੰਭਵ ਲੱਛਣਜੇਕਰ ਤੁਹਾਡੇ ਦੰਦ ਦੇ ਨਾਡ਼ੀ-ਖ਼ਾਨੇ ਨੂੰ ਸਾਡ਼ੇ ਦੀ ਲਾਗ ਲੱਗ ਜਾਵੇ, ਜਾਂ ਉਸ ਨੂੰ ਸੱਟ-ਫੇਟ ਨਾਲ ਨੁਕਸਾਨ ਪੁੱਜੇ, ਤਾਂ ਤੁਹਾਡੇ ਦੰਦ ਨੂੰ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ, ਜਡ਼੍ਹ ਨਾਲੀ ਦਾ ਇਲਾਜ।
ਹਰ ਇੱਕ ਦੰਦ ਦੇ ਬਾਹਰਲੇ ਸਖ਼ਤ ਖੋਲ ਦੇ ਅੰਦਰ, ਇੱਕ ਵਿਸ਼ੇਸ਼ ਖੇਤਰ ਹੁੰਦਾ ਹੈ, ਜਿਸ ਨੂੰ ਮਿੱਝ ਜਾਂ ਨਾਡ਼ੀ-ਖ਼ਾਨਾ ਆਖਦੇ ਹਨ। ਇਸ ਮਿੱਝ-ਖ਼ਾਨੇ ਵਿੱਚ ਲਹੂ-ਵਹਿਣੀਆਂ, ਲਸੀਕਾ-ਵਹਿਣੀਆਂ ਅਤੇ ਨਾਡ਼ੀਆਂ ਅਤੇ ਮਿੱਝ ਦੀ ਪ੍ਰਣਾਲੀ ਹੁੰਦੀ ਹੈ, ਮਿੱਝ ਜਡ਼੍ਹ-ਨਾਲੀਆਂ ਰਾਹੀਂ ਹੱਡੀ ਵਿੱਚੋਂ ਦੀ ਦਾਖ਼ਲ ਹੁੰਦੀ ਹੈ। ਇਹ ਸਿਲਸਿਲਾ ਦੰਦ ਦੇ ਅੰਦਰਲੇ ਸੈੱਲਾਂ ਲਈ ਆਹਾਰ ਮੁਹੱਈਆ ਕਰਦਾ ਹੈ।
ਡੂੰਘੀ ਦੰਦ-ਸਡ਼ਨ ਜਾਂ ਹੋਰ ਸੱਟ-ਫੇਟ ਦੰਦ-ਮਿੱਝ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਜਾਂ ਲਾਗ ਲਾ ਸਕਦੀ ਹੈ। ਜਡ਼੍ਹ-ਨਾਲੀ ਜਾਂ ਅੰਦਰਲੀ ਚਮਡ਼ੀ ਦੇ ਇਲਾਜ ਵਿੱਚ ਦੰਦਾਂ ਦਾ ਡਾਕਟਰ ਖ਼ਰਾਬ ਹੋ ਗਈ ਜਾਂ ਲਾਗ ਵਾਲੀ ਮਿੱਝ ਨੂੰ ਹਟਾ ਦਿੰਦਾ ਹੈ ਅਤੇ ਉਸ ਵਿੱਚ ਇੱਕ ਖ਼ਾਸ ਭਰਾਈ-ਪਦਾਰਥ ਭਰ ਦਿੰਦਾ ਹੈ, ਜੋ ਬਾਕੀ ਬਚੇ ਦੰਦ ਨੂੰ ਕਾਇਮ ਰੱਖਣ ਵਿੱਚ ਮਦਦ ਕਰਦਾ ਹੈ।
    ਜਡ਼੍ਹ-ਨਾਲੀ ਦੇ ਇਲਾਜ ਦੀ ਲੋਡ਼ ਦੇ ਕੁਝ ਸੰਕੇਤ ਹੇਠ ਲਿਖੇ ਹੋ ਸਕਦੇ ਹਨ:
  • ਚੱਕ ਮਾਰਨ ਵੇਲੇ ਇੱਕ ਦਮ ਦਰਦ ਹੋਣੀ ਜਾਂ ਟੀਸ ਕਰਨੀ।
  • ਗਰਮ ਜਾਂ ਠੰਡੇ ਭੋਜਨ ਪ੍ਰਤੀ ਸੰਵੇਦਨਸ਼ੀਲਤਾ।
  • ਗੰਭੀਰ ਕਿਸਮ ਦੀ ਸਡ਼ਨ ਜਾਂ ਸੱਟ-ਫੇਟ ਜੋ ਹੱਡੀ ਵਿੱਚ ਫੋਡ਼ਾ (ਲਾਗ) ਬਣਾ ਦਿੰਦਾ ਹੈ।
ਕਾਰਜ ਵਿਧੀ
ਮਿੱਝ-ਖ਼ਾਨੇ ਵਿੱਚ ਇੱਕ ਰਾਹ ਬਣਾਉਣਾ।

ਕਦਮ 1
ਦੰਦ ਨੂੰ ਦਵਾਈ ਨਾਲ ਸੁੰਨ ਕਰਨ ਤੋਂ ਬਾਅਦ ਮੁਕਚ ਰਾਹੀਂ ਮਿੱਝ-ਖ਼ਾਨੇ ਵਿੱਚ ਇੱਕ ਛੇਕ ਕਰ ਲਿਆ ਜਾਂਦਾ ਹੈ।

ਜਡ਼੍ਹ ਨਾਲੀਆਂ ਦੀ ਲੰਮਾਈ ਦਾ ਪਤਾ ਲਾਉਣਾ।

ਕਦਮ 2
ਜਡ਼੍ਹ-ਨਾਲੀਆਂ ਦੀ ਲੰਮਾਈ ਨਿਰਧਾਰਿਤ ਕੀਤੀ ਜਾਂਦੀ ਹੈ।

ਖ਼ਰਾਬ ਮਿੱਝ ਨੂੰ ਕੱਢਣਾ। ਨਾਲੀਆਂ ਦੀ ਸਫ਼ਾਈ ਕੀਤੀ ਜਾਂਦੀ ਹੈ, ਉਹਨਾਂ ਨੂੰ ਵਧਾਇਆ ਜਾਂਦਾ ਹੈ ਅਤੇ ਠੀਕ ਸ਼ਕਲ ਵਿੱਚ ਕਰ ਦਿੱਤਾ ਜਾਂਦਾ ਹੈ।

ਕਦਮ 3
ਖ਼ਰਾਬ ਹੋਈ ਮਿੱਝ ਹਟਾ ਦਿੱਤੀ ਜਾਂਦੀ ਹੈ। ਨਾਲੀਆਂ ਦੀ ਸਫ਼ਾਈ ਕੀਤੀ ਜਾਂਦੀ ਹੈ, ਉਹਨਾਂ ਨੂੰ ਵਧਾਇਆ ਜਾਂਦਾ ਹੈ ਅਤੇ ਠੀਕ ਸ਼ਕਲ ਵਿੱਚ ਕਰ ਦਿੱਤਾ ਜਾਂਦਾ ਹੈ।

ਨਾਲੀਆਂ ਨੂੰ ਭਰਨਾ ਅਤੇ ਉਹਨਾਂ ਨੂੰ ਸੀਲ ਕਰਨਾ (ਬੰਦ ਕਰਨਾ)।

ਕਦਮ 4
ਨਾਲੀਆਂ ਦੀ ਭਰਾਈ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਸੀਲ ਕਰ ਦਿੱਤਾ ਜਾਂਦਾ ਹੈ।
ਢਾਂਚੇ ਨੂੰ ਟੇਕ ਦੇਣ ਲਈ ਜਾਂ ਬਹਾਲੀ-ਸਮੱਗਰੀ ਨੂੰ ਸੁਰੱਖਿਅਤ ਰੱਖਣ ਲਈ ਧਾਤ ਦੀ ਖੂੰਟੀ ਲਾਈ ਜਾ ਸਕਦੀ ਹੈ।

ਅਸਥਾਈ ਭਰਾਈ ਨਾਲ ਦੰਦ ਨੂੰ ਸੀਲ ਕਰਨਾ।

ਕਦਮ 5
ਦੰਦ ਨੂੰ ਇੱਕ ਅਸਥਾਈ ਭਰਾਈ ਨਾਲ ਸੀਲ ਕਰ ਦਿੱਤਾ ਜਾਂਦਾ ਹੈ। ਆਮ ਤੌਰ ਤੇ ਸੋਨੇ ਜਾਂ ਪੋਰਸਿਲੇਨ ਦਾ ਮੁਕਟ ਹੋਰ ਵਧੇਰੇ ਸੁਰੱਖਿਆ ਪ੍ਰਦਾਨ ਕਰਦਾ ਹੈ।

ਤੁਹਾਡੀ ਜਡ਼੍ਹ ਨਾਲੀ ਦੀ ਭਰਾਈ ਲਈ ਵਰਤੀ ਗਈ ਸਮੱਗਰੀ ਸੰਭਵ ਤੌਰ ਤੇ ਉਮਰ ਭਰ ਲਈ ਟਿਕੀ ਰਹਿੰਦੀ ਹੈ, ਪਰ ਅਖ਼ੀਰ ਵਿੱਚ ਭਰਾਈ ਜਾਂ ਮੁਕਟ ਨੂੰ ਬਦਲਾਉਣ ਦੀ ਲੋਡ਼ ਵੀ ਪੈ ਸਕਦੀ ਹੈ।

ਤੁਹਾਡੇ ਦੰਦਾਂ ਦੇ ਮਾਹਿਰ ਨੇ ਜਿਹਡ਼ੀਆਂ ਘਰੇਲੂ ਹਦਾਇਤਾਂ ਦਿੱਤੀਆਂ ਹੋਣ, ਉਹਨਾਂ ਤੇ ਅਮਲ ਕਰਨਾ ਯਕੀਨੀ ਬਣਾ ਲਉ।



Terms and Conditions  |  P&G Privacy Statement
We adhere to the Better Business Bureau's Privacy Standards © 1996-2009 The Procter & Gamble Company, Cincinnati, Ohio, USA All rights reserved